ਲੋਬਾਰਦੀਆਂ ਇਟਲੀ )9 ਅਗਸਤ ਦਿਨ ਮੰਗਲਵਾਰ
ਇਟਲੀ ਮਾਨਤੋਵਾ ਸ਼ਹਿਰ ਵਿਚ ਰਹਿ ਰਹੇ ਭਾਰਤੀ ਨੌਜਵਾਨ ਗੁਰਪ੍ਰੀਤ ਸਿੰਘ ਉਮਰ (21) ਬੀਤੀ ਰਾਤ ਕਰੀਬ 11 ਵਜੇ ਆਪਣੇ ਦੋਸਤ ਦੇ ਘਰੋਂ ਵਾਪਸ ਆਪਣੇ ਘਰ ਪਰਤ ਰਿਹਾ ਸੀ ਰਾਸਤੇ ਵਿੱਚ ਅਚਾਨਕ ਇਕ ਚਿੱਟੇ ਰੰਗ ਦੀ ਪੋਲੋ ਗੱਡੀ ਚ ਸਵਾਰ ਹੋਕੇ ਆਏ ਤਿੰਨ ਅਣਪਛਾਤੇ ਵਿਕਤੀਆਂ
ਵਲੋਂ ਗੁਰਪ੍ਰੀਤ ਦੀ ਕਾਰ ਘੇਰ ਕੇ ਬੁਰੀ ਤਰਾ ਤੋੜਭੰਨ ਕੀਤੀ ਤੇ ਤੇਜ਼ਤਾਰ ਹਥਿਆਰ ਨਾਲ ਗੁਰਪ੍ਰੀਤ ਉਤੇ
ਜਾਨਲੇਵਾ ਹਮਲਾ ਕੀਤਾ ਗਿਆ ਤੇ ਜਾਨੋ ਮਾਰਨ ਦੀ ਕੋਸਿਸ ਕੀਤੀ ਹਮਲਾ ਹੋਣ ਕਾਰਨ ਗੁਰਪ੍ਰੀਤ ਗੰਭੀਰ ਜਖਮੀ ਹੋ ਗਿਆ ਹਮਲਾ ਹੋਣ ਕਾਰਨ ਗੁਰਪ੍ਰੀਤ ਦੀ ਬਾਹ ਅਤੇ ਲੱਤਾ ਤੇ ਕਾਫੀ ਸੱਟਾ ਲੱਗੀਆ ਮੌਕੇ ਤੇ ਲੋਕਾਂ ਦੇ ਇਕੱਠ ਹੋਣ ਕਰਕੇ ਤਿੰਨੇ ਹਮਲਾਵਾਰ ਉਥੋਂ ਫਰਾਰ ਹੋ ਗਏ ਦੇ ਮੌਕੇ ਤੇ ਮੋਜੂਦ ਲੋਕਾਂ ਵਲੋਂ ਐਮਬੂਲੈਂਸ ਨੂੰ ਫੋਨ ਕਰ ਗੁਰਪ੍ਰੀਤ ਸਿੰਘ ਨੂੰ ਨੇੜਲੇ ਹਸਪਤਾਲ ਪੰਹੁਚਿਆ ਗਿਆ ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਸਾਰੀ ਬਾਰਦਾਤ ਵਾਲੀ ਜਗ੍ਹਾ ਦੀ ਛਾਣ -ਬੀਨ ਕੀਤੀ ਇਸ ਤੋਂ ਬਾਅਦ ਗੁਰਪ੍ਰੀਤ ਦੇ ਪਿਤਾ ਹਰਦੀਪ ਸਿੰਘ ਨੇ ਗੱਲ ਕਰਦਿਆ ਦਸਿਆ ਕੇ ਗੁਰਪ੍ਰੀਤ ਸ਼ਾਮ 7 ਵਜੇ ਦੇ ਕਰੀਬ ਆਪਣੇ ਕਿਸੇ ਦੋਸਤ ਦੇ ਘਰ ਗਿਆ ਸੀ ਦੋ ਤੋਂ ਤਿੰਨ ਘੰਟੇ ਉਥੇ ਰੁਕਿਆ
ਆਉਦੇ ਹੋਏ ਨੇ ਆਪਣੀ ਮਾਂ ਨੂੰ ਫੋਨ ਵੀ ਕੀਤਾ ਤੇ ਕਿਹਾ ਵੀ ਮੈਂ ਰਸਤੇ ਵਿਚ ਆ ਰਿਹਾ ਹਾ ਰਸਤੇ ਵਿਚ ਓਹਦੇ ਨਾਲ ਕੀ ਹੋਇਆ ਤੇ ਕਿਸਨੇ ਕੀਤਾ ਇਹ ਸਭ ਬਾਰੇ ਸਾਨੂੰ ਕੁਝ ਨੀ ਪਤਾ ਗੁਰਪ੍ਰੀਤ ਦੇ ਪਿਤਾ ਨੇ ਦਸਿਆ ਹੈ ਕੇ ਸਾਡੇ ਪੁੱਤਰ ਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਵੀ ਨਹੀਂ ਹੈ ਉਹ ਤਾ ਵਾਪਸ ਘਰ ਆ ਰਿਹਾ ਸੀ ਪਿਤਾ ਨੇ ਇਹ ਵੀ ਕਿਹਾ ਹੈ ਕੇ ਉਹ ਜਦੋ ਗਿਆ ਓਹਦੇ ਨਾਲ ਇਕ ਉਸਦਾ ਦੋਸਤ ਹੋਰ ਸੀ ਜਦੋ ਉਹ ਵਾਪਸ ਆ ਰਿਹਾ ਸੀ ਗੁਰਪ੍ਰੀਤ ਕਾਰ ਵਿੱਚ ਇਕੱਲਾ ਸੀ ਗੁਰਪ੍ਰੀਤ ਦੇ ਪਿਤਾ ਨੇ ਬੇਨਤੀ ਕੀਤੀ ਕੇ ਇਸ ਸਾਰੀ ਬਾਰਦਾਤ ਤੇ ਪੁਲਿਸ ਚੰਗੀ ਤਰਾਂ ਕਾਰਵਾਈ ਕਰੇ ਤਾ ਜੋ ਸਾਨੂੰ ਪਤਾ ਲੱਗ ਸਕੇ ਕੇ ਕਿਸਨੇ ਇਹ ਹਮਲਾ ਕੀਤਾ ਹੈ ਸਾਡੇ ਪੁੱਤਰ ਨੂੰ ਕੌਣ ਮਾਰਨਾ ਚਾਹੁੰਦਾ ਹੈ ਤੇ ਇਹ ਸਾਰੀ ਬਾਰਦਾਤ ਪਿੱਛੇ ਦੀ ਕੀ ਵਜਾਹ ਹੈ